Bambiha Bole Lyrics in Punjabi | Amrit Maan | Sidhu Moose Wala


Bambiha Bole Lyrics - Amrit Maan x Sidhu Moose Wala






ਹੋ ਜੱਦ ਵੀ ਬੋਲੇ ਜਨਤਾ ਮੂੰਹ ਨੂੰ
ਲਾ ਲੈਂਦੀ  ਆ ਤਾਲੇ ਨੀ
ਚਾਲ ਤੇਂਦੂਏ ਵਰਗੀ ਕੁੜਤੇ
ਗੀਜ਼ਾ ਕੌਟਨ ਵਾਲੇ ਨੀ

ਕੀਤੇ ਹੱਡ ਵੈਰੀ ਦੇ ਪੋਲੇ
ਅੱਧੀ ਰਾਤ ਪੁਲਿਸ ਜਿਹੀ ਟੋਲੇ
ਹੋ ਗਿਆ ਮਡਰ ਤੂਤ ਦੇ ਓਹਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਦੁਨੀਆਂ ਵੇਖ-ਵੇਖ ਕੇ ਡਰਦੀ
ਜੱਟ ਦੀ ਮੁੱਛ ਡਬਲ ਯੂ ਵਰਗੀ
ਚਾਹੇ ਗਰਮੀ ਚਾਹੇ ਸਰਦੀ
ਤੜਕੇ ਉੱਠ ਕੇ ਚੱਬਦਾ ਛੋਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਹੋ ਨੂਰ ਚਿਹਰੇ ਤੇ ਮਿਲੇ ਮੜੰਗਾ
ਬੰਬੇ ਆਲੇ ਐਕਟਰ ਨਾਲ
ਅੱਜ ਵੀ ਗੱਭਰੂ ਪੈਲੀ ਵਾਹੁੰਦਾ
ਹਿੰਦੋਸਤਾਲ ਟਰੈਕਟਰ ਨਾਲ

ਜੱਟ 'ਤੇ ਚੜ੍ਹ ਗਈ ਅਦਬ ਜਵਾਨੀ
ਸੁਣਦਾ ਮੇਜਰ ਰਾਜਸਥਾਨੀ
ਅੱਜ ਵੀ ਪਹਿਲਾ ਧਰਮ ਕਿਸਾਨੀ
ਤਾਂਹੀ ਰੱਬ ਨਈ ਰੱਖਦੇ ਓਹਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਸਰਕਾਰੀ ਨੋਟਿਸ ਵਰਗਾ ਰੁਤਬਾ
ਬੱਲੀਏ ਜੱਟ ਦੇ ਸਾਈਨਾਂ ਦਾ
ਲੰਡੀਆਂ ਪੂਛਾਂ ਵਾਲਾ ਰੱਖਿਆ
ਜੋੜਾ ਡਾਬਰਮੈਨਾਂ ਦਾ
ਜੋੜਾ ਡਾਬਰਮੈਨਾਂ ਦਾ

ਨਾਮ ਤਾਰੇ ਵਾਗੂੰ ਚਮਕੇ
ਜਿੱਥੇ ਖੜ੍ਹ ਜਾਂਦਾ ਏ ਜੰਮ ਕੇ
ਵੈਰੀ ਦੀ ਲੱਤ ਡਿੱਗੀ 'ਚੋ ਲਮਕੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਹੋ ਅੱਜ ਵੀ ਆਪਣੇ ਨਾਂ ਤੋਂ ਮੂਹਰੇ
ਰੱਖਿਆ ਪਿੰਡ ਦਾ ਨਾਮ ਕੁੜੇ
ਕਿਸੇ ਕਿਸੇ ਨਾਲ ਸਾਂਝਾ ਕਰਦਾ
ਆਥਣ ਵਾਲਾ ਜਾਮ ਕੁੜੇ

ਲਾਉਂਦਾ ਨਿੱਤ ਨਿਸ਼ਾਨੇ ਟੀਸੀ
ਨਾ ਫ਼ੀਮ, ਚਿੱਟਾ ਨਾ ਸ਼ੀਸ਼ੀ
ਤਿੰਨੇ ਯਾਰ ਬਣਾਈ ਫਿਰਦਾ
ਐੱਸ. ਐੱਚ. ਓ., ਐੱਸ. ਐੱਸ. ਪੀ., ਡੀ. ਸੀ.
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

Finally!
ਸਿੱਧੂ ਮੂਸੇ ਆਲਾ!

ਹੋ ਮੂਸੇ ਪਿੰਡ 'ਚੋਂ ਰੇਜ਼ 'ਤੇ ਜੁੜੀਆਂ
ਦੂਰ ਦੂਰ ਤੱਕ ਤਾਰਾਂ ਨੀ
ਜਿਹਨੂੰ ਪੱਟਤਾ ਜੜ੍ਹਾਂ 'ਚੋਂ ਪੱਟਤਾ
ਤਾਂਈਓ ਕਹਿੰਦੇ 5911 ਨੀ

ਚੋਬਰ ਜਾਫ਼ੀ ਵੱਜਦਾ ਗੁੱਟ ਦਾ
ਪੀ.ਬੀ. 31 ਵਿੱਚੋਂ ਉੱਠਦਾ
ਤੇ ਕੋਈ ਤੋੜ ਨਈ ਜੱਟ ਦੇ ਪੁੱਤ ਦਾ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਜਦੋਂ ਦੀ ਕਲਮ ਚੋਬਰ ਨੇ ਚੱਕੀ
ਰਗੜੇ ਅੱਖ ਜਿੰਨ੍ਹਾਂ 'ਤੇ ਰੱਖੀ
ਕੱਲ੍ਹਾ ਈ ਫ਼ਿਰਦਾ ਸਭ ਨੂੰ ਧੱਕੀ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਹੋ ਡੱਬ 45 ਗਲ੍ਹ ਤੱਕ ਭਰਿਆ
ਹਿੱਕਾਂ ਦਿੰਦਾ ਪਾੜ ਕੁੜੇ
ਵੂਫ਼ਰਾਂ ਉੱਤੇ ਮਿਰਜ਼ਾ ਗਾਉਂਦੀ
ਸੁਣ ਜਸਵਿੰਦਰ ਬਰਾੜ ਕੁੜੇ

ਓ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ
ਲਈ ਫਿਰਦਾ ਮੌਤ ਨਾਲ ਫ਼ੇਰੇ
ਹੋ ਥਾਪੀ ਮਾਰ ਬੇਗ਼ਾਨੇ ਘੇਰੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਹੋ ਦੁਨੀਆਂ ਲਾਉਂਦੀ ਫਿਰਦੀ ਸੀਪਾਂ
ਜੱਟ ਦਾ ਕੱਦ ਜਿਉਂ ਬੁਰਜ਼ ਖਲੀਫ਼ਾ
ਨੀ ਓਹ ਕਿੱਥੇ ਗੌਲਦਾ ਬੀਫ਼ਾਂ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਸੱਦਾਮ ਹੁਸੈੱਨ ਦੇ ਬਿਆਨਾਂ ਵਰਗੇ
ਗੱਭਰੂ ਲਿਖਦਾ ਗਾਣੇ ਨੀ
ਹੋ ਮੂਸਿਓਂ ਲੈ ਕੇ ਗੋਨੇਆਣੇ ਤਾਂਈਂ
ਜਾਣਦੇ ਨੇ ਸਭ ਥਾਣੇ ਨੀ

ਨੇਚਰ ਮੁੱਢ ਤੋਂ ਰਿਹਾ ਕਲੇਸ਼ੀ
ਰਸ਼ੀਅਨ ਵੈੱਪਨ ਗੱਭਰੂ ਦੇਸੀ
ਕੱਲ੍ਹ ਨੂੰ ਸ਼ਹਿਰ ਬਠਿੰਡੇ ਪੇਸ਼ੀ ਨੀ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਸੀ ਜਾਂਦਾ ਬੜੇ ਚਿਰਾਂ ਤੋਂ ਟਾਲੀ
ਪੂਰਾ ਸ਼ਹਿਰ ਹੋ ਗਿਆ ਖਾਲੀ
ਐਂਤਕੀਂ ਬੋਲੂਗੀ 20 ਸਾਲੀਂ
ਨੀ ਬੰਬੀਹਾ ਬੋਲੇ
ਨੀ ਬੰਬੀਹਾ ਬੋਲੇ

This is the end of Bambiha Bole lyrics in Punjabi.



Bambiha Bole Song Credits


Artist :  Amrit Maan / Sidhu Moose Wala
Lyrics : Sidhu Moose Wala's Part Sidhu Moose Wala
Amrit Maan's Part Amrit Maan
Composed : Amrit Maan
Music : Ikky (Ikwinder Singh)
Mix Master - Dense
Video : Tru Makers
Dop : Mintoo
Edit & Di : Garry Khatrao Media
Production : V Sign Productions
A.D : Shubham Malhota, Rubal Chhina, Gurdeep
Directors : Dilsher Singh & Khushpal Singh

Click here - Bambiha Bole Lyrics in English| Amrit Maan | Sidhu Moose Wala.
Click here - Bambiha Bole Lyrics in Hindi| Amrit Maan | Sidhu Moose Wala.
Previous
Next Post »